ਗਾਇਕ ਕੁਲਵਿੰਦਰ ਬਿੱਲਾ ਉਨ੍ਹਾਂ ਦੀ ਧੀ ਅਤੇ ਬੇਟੀ ਦੇ ਨਾਲ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕ ਆਪਣੀ ਧੀ ਸਾਂਝ ਅਤੇ ਪਤਨੀ ਦੇ ਨਾਲ ਦਿਖਾਈ ਦੇ ਰਿਹਾ ਹੈ ।
ਗਾਇਕ ਕੁਲਵਿੰਦਰ ਬਿੱਲਾ (Kulwinder Billa) ਉਨ੍ਹਾਂ ਦੀ ਧੀ ਅਤੇ ਪਤਨੀ ਦੇ ਨਾਲ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕ ਆਪਣੀ ਧੀ ਸਾਂਝ ਅਤੇ ਪਤਨੀ ਦੇ ਨਾਲ ਦਿਖਾਈ ਦੇ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਲਵਿੰਦਰ ਬਿੱਲਾ ਦੀ ਧੀ ਸਾਂਝ ਸਕੂਲ ਡ੍ਰੈੱਸ ‘ਚ ਨਜ਼ਰ ਆ ਰਹੀ ਹੈ ਅਤੇ ਕੁਲਵਿੰਦਰ ਬਿੱਲਾ ਅਤੇ ਆਪਣੀ ਧੀ ਦੇ ਹੱਥਾਂ ਦੇ ਨਿਸ਼ਾਨ ਲੈਂਦੇ ਹੋਏ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਹਰਭਜਨ ਮਾਨ ਐਬਟਸਫੋਰਡ ਸਥਿਤ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਕੁਲਵਿੰਦਰ ਬਿੱਲਾ ਨੇ ਬਤੌਰ ਗਾਇਕ ਕੀਤੀ ਸੀ ਸ਼ੁਰੂਆਤ
ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆਏ ।
ਹਾਲ ਹੀ ‘ਚ ਉਹ ਨੀਰੂ ਬਾਜਵਾ ਅਤੇ ਜੱਸ ਬਾਜਵਾ ਦੇ ਨਾਲ ਫ਼ਿਲਮ ‘ਚੱਲ ਜਿੰਦੀਏ’ ‘ਚ ਨਜ਼ਰ ਆਏ ਸਨ । ਇਸ ਤੋਂ ਇਲਾਵਾ ਫ਼ਿਲਮ ਟੈਲੀਵਿਜ਼ਨ, ਛੱਲੇ ਮੁੰਦੀਆਂ, ਪ੍ਰਾਹੁਣਾ ਫ਼ਿਲਮ ‘ਚ ਵੀ ਉਹ ਅਦਾਕਾਰੀ ਕਰ ਚੁੱਕੇ ਹਨ ।
ਕੁਲਵਿੰਦਰ ਬਿੱਲਾ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਟਿੱਚ ਬਟਨ’, ‘ਟਾਈਮ ਟੇਬਲ’, ‘ਪਤਾ ਨਹੀਂ ਹਾਣ ਦੀਏ’, ‘ਮੇਰਾ ਕਾਲੇ ਰੰਗ ਦਾ ਯਾਰ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ ।